Food labelling and imported food in Punjabi

ਖਾਣੇ ਦੇ ਮੂਲ ਦੇਸ਼ ਦੀ ਲੇਬਲਿੰਗ ਅਤੇ ਆਯਾਤ ਕੀਤਾ ਖਾਣਾ

ਆਯਾਤ ਕੀਤੇ ਖਾਣੇ ਦੇ ਲੇਬਲਿੰਗ ਸੰਬੰਧੀ ਨਿਯਮਾਂ ਨੇ ਉਪਭੋਗਤਾਵਾਂ ਨੂੰ ਇਹ ਦੇਖਣਾ ਆਸਾਨ ਬਣਾ ਦਿੱਤਾ ਹੈ ਕਿ ਉਨ੍ਹਾਂ ਦਾ ਖਾਣਾ ਕਿਥੋਂ ਆਉਂਦਾ ਹੈ। ਆਯਾਤ ਕੀਤੇ ਖਾਣੇ ਨੂੰ ਆਸਟ੍ਰੇਲੀਆ ਵਿੱਚ ਬਣਾਏ, ਉਗਾਏ, ਪੈਦਾ ਜਾਂ ਪੈਕ ਕੀਤੇ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਇਸ ਬਦਲਾਅ ਦਾ ਮਤਲਬ ਹੈ ਕਿ ਆਸਟ੍ਰੇਲੀਆ ਦੀਆਂ ਸੁਪਰਮਾਰਕਿਟਾਂ ਅਤੇ ਰਿਟੇਲ ਦੁਕਾਨਾਂ ਤੇ ਵਿਕ ਰਹੇ ਬਹੁਤ ਸਾਰੇ ਖਾਣਿਆਂ ਤੇ ਨਵੇਂ ਲੇਬਲ ਹੋਣੇ ਲਾਜ਼ਮੀ ਹਨ ਜੋ ਸਾਫ ਤੌਰ ਤੇ ਉਸ ਦੇਸ਼ ਦੀ ਪਛਾਣ ਕਰਦਾ ਹੈ ਜਿਥੋਂ ਖਾਣਾ ਆਉਂਦਾ ਹੈ।

ਖਾਣੇ ਦੇ ਮੂਲ ਦੇਸ਼ ਦੀ ਲੇਬਲਿੰਗ ਜਾਣਕਾਰੀ ਮਾਪਦੰਡ 2016 (ਜਾਣਕਾਰੀ ਮਾਪਦੰਡ)

ਜੇ ਤੁਸੀਂ ਆਸਟ੍ਰੇਲੀਆ ਵਿੱਚ ਰਿਟੇਲ ਵਿਕਰੀ ਲਈ ਖਾਣਾ ਸਪਲਾਈ ਕਰਦੇ ਹੋ, ਤਾਂ ਜਾਣਕਾਰੀ ਮਾਪਦੰਡ ਅਧੀਨ ਮੂਲ ਦੇਸ਼ ਦੇ ਨਵੇਂ ਲੇਬਲਿੰਗ ਕਨੂੰਨ ਤੁਹਾਡੇ ਉਤਪਾਦਾਂ ਤੇ ਲਾਗੂ ਹੋਣਗੇ।

ਜਾਣਕਾਰੀ ਮਾਪਦੰਡ ਨਿਮਨਲਿਖਤ ਤੇ ਲਾਗੂ ਹੁੰਦੇ ਹਨ:

 • ਆਸਟ੍ਰੇਲੀਆ ਵਿੱਚ ਰਿਟੇਲ ਵਿਕਰੀ ਲਈ ਖਾਣਾ (ਉਦਾਹਰਨ ਲਈ, ਸਟੋਰ ਜਾਂ ਮਾਰਕਿਟਾਂ ਵਿੱਚ ਜਾਂ ਵਿਕਰੀ ਮਸ਼ੀਨਾਂ ਤੋਂ ਜਨਤਾ ਨੂੰ ਵੇਚਣ ਲਈ ਖਾਣਾ)
 • ਥੋਕ ਵਿਕ੍ਰੇਤਾਵਾਂ ਦੁਆਰਾ ਵੇਚਿਆ ਜਾਣਾ ਵਾਲਾ ਪੈਕ ਕੀਤਾ ਖਾਣਾ
 • ਬਹੁਤ ਸਾਰੇ ਅਣਪੈਕ ਖਾਣੇ

ਕੀ ਬਦਲਿਆ ਹੈ?

ਮੁੱਖ ਬਦਲਾਅ ਹੈ ਕਿ ਜ਼ਿਆਦਾਤਰ ਆਯਾਤ ਕੀਤੇ, ਪੈਕ ਹੋਏ ਖਾਣਿਆਂ ਤੇ ਮੂਲ ਦੇਸ਼ ਦਾ ਕਥਨ ਹੁਣ ਲੇਬਲ ਤੇ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਦੇ ਅੰਦਰ ਹੋਣਾ ਚਾਹੀਦਾ ਹੈ।

ਉਦਾਹਰਨ ਲਈ:

Sample label showing the text Made in USA.

(USA ਵਿੱਚ ਬਣਾਇਆ)

ਪਰਿਵਰਤਨ ਅਵਧੀ

ਜਾਣਕਾਰੀ ਮਾਪਦੰਡ 1 ਜੁਲਾਈ 2016 ਨੂੰ ਸ਼ੁਰੂ ਹੋਇਆ ਹੈ ਅਤੇ ਦੋ ਸਾਲ ਦੀ ਪਰਿਵਰਤਨ ਅਵਧੀ ਹੈ। ਪਰਿਵਰਤਨ ਅਵਧੀ ਦੇ ਦੌਰਾਨ ਕਾਰੋਬਾਰ (ਆਯਾਤਕਾਂ ਸਮੇਤ):

 • ਆਸਟ੍ਰੇਲੀਆ ਨਿਊਜ਼ੀਲੈਂਡ ਫੂਡ ਸਟੈਂਡਰਡਸ ਕੋਡ (ਫੂਡ ਸਟੈਂਡਰਡ ਕੋਡ) ਵਿੱਚ ਤੈਅ ਕੀਤੀਆਂ ਮੌਜੂਦਾ ਲੋੜਾਂ ਅਨੁਸਾਰ ਉਤਪਾਦਾਂ ਤੇ ਲੇਬਲ ਲਗਾਉਣੇ ਜਾਰੀ ਰੱਖ ਸਕਦੇ ਹਨ, ਜਾਂ
 • ਜਾਣਕਾਰੀ ਮਾਪਦੰਡ ਦੀਆਂ ਨਵੀਆਂ ਲੇਬਲਿੰਗ ਲੋੜਾਂ ਨੂੰ ਅਪਣਾ ਸਕਦੇ ਹਨ।

ਜਦੋਂ 1 ਜੁਲਾਈ 2018 ਵਿੱਚ ਪਰਿਵਰਤਨ ਅਵਧੀ ਖਤਮ ਹੁੰਦੀ ਹੈ, ਤਾਂ ਆਸਟ੍ਰੇਲੀਆ ਵਿੱਚ ਆ ਰਹੇ ਖਾਣੇ ਤੇ ਜਾਣਕਾਰੀ ਮਾਪਦੰਡ ਦੀਆਂ ਲੋੜਾਂ ਅਨੁਸਾਰ ਲੇਬਲ ਕਰਨਾ ਲਾਜ਼ਮੀ ਹੋਵੇਗਾ ਜਾਂ ਜ਼ੁਰਮਾਨੇ ਲੱਗਣਗੇ। ਪਰ, ਸਟਾਕ ਇਨ ਟ੍ਰੇਡ (ਉਹ ਖਾਣੇ ਦੇ ਉਤਪਾਦ ਜੋ 30 ਜੂਨ 2018 ਨੂੰ ਜਾਂ ਇਸ ਤੋਂ ਪਹਿਲਾਂ ਫੂਡ ਸਟੈਂਡਰਡਸ ਕੋਡ ਅਨੁਸਾਰ ਪੈਕ ਅਤੇ ਲੇਬਲ ਕੀਤੇ ਗਏ ਹਨ) ਅਜੇ ਵੀ ਨਵੇਂ ਲੇਬਲਾਂ ਤੋਂ ਬਿਨਾਂ ਵੇਚਿਆ ਜਾ ਸਕਦਾ ਹੈ।

ਲੇਬਲਾਂ ਲਈ ਕਿਵੇਂ ਅਰਜ਼ੀ ਦੇਈਏ

ਨਵੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਤੁਸੀਂ:

 • ਉਨ੍ਹਾਂ ਖਾਣੇ ਦੇ ਉਤਪਾਦਾਂ ਨੂੰ ਆਯਾਤ ਕਰ ਸਕਦੇ ਹੋ ਜਿਨ੍ਹਾਂ ਤੇ ਪਹਿਲਾਂ ਤੋਂ ਹੀ ਲੋੜੀਂਦੇ ਲੇਬਲ ਹਨ, ਜਾਂ
 • ਖਾਣੇ ਦੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੇਬਲਾਂ ਨੂੰ ਬਦਲ ਸਕਦੇ ਹੋ।

ਆਯਾਤ ਕੀਤੇ ਖਾਣਿਆਂ ਤੇ ਕੰਗਾਰੂ ਦੇ ਚਿੰਨ੍ਹ ਨੂੰ ਵਰਤਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਕਿਉਂਕਿ ਖਾਣੇ ਆਸਟ੍ਰੇਲੀਆ ਵਿੱਚ ਬਣਾਏ, ਉਗਾਏ ਜਾਂ ਪੈਦਾ ਨਹੀਂ ਕੀਤੇ ਜਾਂਦੇ ਹਨ।

ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਹਾਡਾ ਉਤਪਾਦ ਵਿਦੇਸ਼ ਵਿੱਚ ਬਣਿਆ ਅਤੇ ਪੈਕ ਕੀਤਾ ਗਿਆ ਹੈ ਪਰ ਉਸ ਵਿੱਚ ਆਸਟ੍ਰੇਲੀਅਨ ਸਮੱਗਰੀਆਂ ਹਨ, ਤਾਂ ਤੁਸੀਂ ਇਸ ਨੂੰ ਦਿਖਾਉਣ ਲਈ ਬਾਰ ਚਾਰਟ ਨੂੰ ਵਰਤ ਸਕਦੇ ਹੋ। country of origin labelling online tool (ਮੂਲ ਦੇਸ਼ ਦੀ ਲੇਬਲਿੰਗ ਲਈ ਔਨਲਾਈਨ ਟੂਲ) ਸਹੀ ਲੇਬਲ ਚੁਣਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜੇ ਤੁਹਾਡੇ ਉਤਪਾਦ ਵਿੱਚ ਆਸਟ੍ਰੇਲੀਅਨ ਸਮੱਗਰੀਆਂ ਹਨ।

ਜੇ ਕੋਈ ਆਯਾਤ ਕੀਤਾ ਖਾਣਾ ਇੱਕੋ ਵਿਦੇਸ਼ੀ ਦੇਸ਼ ਵਿੱਚ ਬਣਾਉਣ, ਪੈਦਾ ਕਰਨ ਜਾਂ ਉਗਾਉਣ ਦਾ ਦਾਅਵਾ ਨਹੀਂ ਕਰ ਸਕਦਾ ਹੈ, ਤਾਂ ਇਸ ਤੇ ‘ਵਿੱਚ ਬਣਾਇਆ’ ਦੀ ਜਗ੍ਹਾ ਤੇ ‘ਵਿੱਚ ਪੈਕ’ ਕਥਨ ਹੋਣਾ ਚਾਹੀਦਾ ਹੈ। ਇਹ ਕਥਨ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਵਿੱਚ ਹੋਣਾ ਚਾਹੀਦਾ ਹੈ, ਜਦੋਂ ਤਕ ਆਯਾਤ ਕੀਤਾ ਖਾਣਾ ਗੈਰ-ਪ੍ਰਾਥਮਿਕ ਖਾਣਾ ਨਹੀਂ ਹੈ (ਹੇਠਾਂ ਦੇਖੋ ਕਿਹੜੇ ਖਾਣੇ ਪ੍ਰਭਾਵਿਤ ਹੋਏ ਹਨ)। ਇਸ ਦਾ ਮਤਲਬ ਹੈ ਕਿ ਲੇਬਲ ਉਸ ਦੇਸ਼ ਦੀ ਪਛਾਣ ਕਰੇਗਾ ਜਿੱਥੇ ਇਸ ਨੂੰ ਪੈਕ ਕੀਤਾ ਗਿਆ ਸੀ ਅਤੇ ਦਿਖਾਏਗਾ ਕਿ ਖਾਣਾ ਵਿਭਿੰਨ ਮੂਲ ਦੇਸ਼ਾਂ ਤੋਂ ਹੈ, ਜਾਂ ਆਯਾਤ ਕੀਤੀਆਂ ਸਮੱਗਰੀਆਂ ਤੋਂ ਹੈ (ਉਦਾਹਰਨ ਲਈ, ਆਯਾਤ ਕੀਤੀਆਂ ਸਮੱਗਰੀਆਂ ਤੋਂ ਬ੍ਰਾਜ਼ੀਲ ਵਿੱਚ ਪੈਕ ਹੋਇਆ)।

ਕਿਰਪਾ ਕਰਕੇ ਆਯਾਤਕਾਂ ਲਈ ਇਨ੍ਹਾਂ ਤੇ ਹੋਰ ਉਦਾਹਰਨਾਂ ਲਈ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੇਖੋ ਕਿ ਤੁਹਾਡੇ ਖਾਣੇ ਦੇ ਉਤਪਾਦਾਂ ਤੇ ਨਵੇਂ ਲੇਬਲ ਕਿਵੇਂ ਲਾਗੂ ਹੁੰਦੇ ਹਨ।

ਬਦਲਾਅ ਤੁਹਾਡੇ ਉਤਪਾਦ ਦੇ ਮੁੱਲ ਦੇ ਸ਼ੀਰਸ਼ਕ (tariff heading) ਨੂੰ ਪ੍ਰਭਾਵਿਤ ਨਹੀਂ ਕਰਨਗੇ।

ਪ੍ਰਭਾਵਿਤ ਖਾਣੇ

ਗੈਰ-ਪ੍ਰਾਥਮਿਕ ਖਾਣਿਆਂ ਤੋਂ ਇਲਾਵਾ, ਬਾਕੀ ਸਾਰੇ ਖਾਣਿਆਂ ਤੇ ਨਵੇਂ ਲੇਬਲ ਲੱਗੇ ਹੋਣ ਦੀ ਲੋੜ ਹੋਵੇਗੀ।

ਗੈਰ-ਪ੍ਰਾਥਮਿਕ ਖਾਣਿਆਂ ਤੇ ਅਜੇ ਵੀ ਮੂਲ ਦੇਸ਼ ਦਾ ਕਥਨ ਲਗਾਉਣ ਦੀ ਲੋੜ ਹੈ, ਪਰ ਕਥਨ ਦੇ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਦੇ ਅੰਦਰ ਹੋਣ ਦੀ ਲੋੜ ਨਹੀਂ ਹੈ।

ਗੈਰ-ਪ੍ਰਾਥਮਿਕ ਖਾਣੇ ਨਿਮਨਲਿਖਤ ਹਨ:

 • ਸੀਜ਼ਨਿੰਗ
 • ਕਨਫੈਕਸ਼ਨਰੀ
 • ਬਿਸਕੁਟ ਅਤੇ ਸਕੈਨਕਸ
 • ਬੋਤਲ ਵਾਲਾ ਪਾਣੀ
 • ਸਪੋਰਟਸ ਡ੍ਰਿੰਕਸ ਅਤੇ ਸਾਫਟ ਡ੍ਰਿੰਕਸ
 • ਚਾਹ ਅਤੇ ਕੌਫੀ
 • ਅਲਕੋਹਲਿਕ ਪੇਅ ਪਦਾਰਥ।

Download a copy

Food labelling and imported food - Punjabi


Thanks for your feedback. If you have any ideas on how we can improve, we'd love to hear them.

Please provide your comments in the feedback form.

You might also be interested in