Frequently asked questions for importers in Punjabi

ਖਾਣੇ ਦੇ ਮੂਲ ਦੇਸ਼ ਦੀ ਲੇਬਲਿੰਗ

ਆਯਾਤਕਾਂ ਲਈ ਅਕਸਰ ਪੁੱਛੇ ਜਾਣ ਵਾਲੇ ਸਵਾਲ

ਨਵੇਂ ਮਾਪਦੰਡਾਂ ਅਧੀਨ ਆਯਾਤ ਕੀਤੇ ਜਾਣ ਵਾਲੇ ਖਾਣੇ ਕਿਵੇਂ ਪ੍ਰਭਾਵਿਤ ਹੋਏ ਹਨ?

ਖਾਣੇ ਦੇ ਮੂਲ ਦੇਸ਼ ਦੀ ਲੇਬਲਿੰਗ ਜਾਣਕਾਰੀ ਮਾਪਦੰਡ 2016 (ਜਾਣਕਾਰੀ ਮਾਪਦੰਡ) ਦਾ ਮਤਲਬ ਹੋਵੇਗਾ ਆਸਟ੍ਰੇਲੀਆ ਵਿੱਚ ਆਯਾਤ ਹੋਣ ਵਾਲੇ ਖਾਣੇ ਲਈ ਨਿਊਨਤਮ ਬਦਲਾਅ।
ਆਯਾਤ ਕੀਤੇ ਖਾਣੇ ਤੇ ਮੂਲ ਦੇਸ਼ ਦੇ ਕਥਨ ਦੇ ਨਾਲ ਲੇਬਲ ਦੀ ਲੋੜ ਜਾਰੀ ਰਹੇਗੀ (ਉਦਾਹਰਨ ਲਈ, ਥਾਈਲੈਂਡ ਦਾ ਉਤਪਾਦ, ਕੈਨੇਡਾ ਵਿੱਚ ਬਣਿਆ)। ਕੁਝ ਖਾਣਿਆਂ ਲਈ, ਜੋ ਪ੍ਰਾਥਮਿਕ ਖਾਣੇ ਵਜੋਂ ਜਾਣੇ ਜਾਂਦੇ ਹਨ, ਇਹ ਕਥਨ ਉਤਪਾਦ ਦੇ ਲੇਬਲ ਤੇ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਦੇ ਅੰਦਰ ਹੋਣਾ ਚਾਹੀਦਾ ਹੈ।
ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਤੁਸੀਂ:

 • ਉਨ੍ਹਾਂ ਉਤਪਾਦਾਂ ਨੂੰ ਆਯਾਤ ਕਰ ਸਕਦੇ ਹੋ ਜਿਨ੍ਹਾਂ ਤੇ ਪਹਿਲਾਂ ਤੋਂ ਹੀ ਲੋੜੀਂਦੇ ਲੇਬਲ ਹਨ
 • ਇੱਕ ਵਾਰ ਆਸਟ੍ਰੇਲੀਆ ਪਹੁੰਚਣ ਤੇ ਲੋੜਾਂ ਦੇ ਅਨੁਸਾਰ ਲੇਬਲ ਨੂੰ ਸੰਪਾਦਿਤ ਕਰਨਾ

ਕਿਉਂਕਿ ਆਯਾਤ ਕੀਤੇ ਖਾਣੇ ਆਸਟ੍ਰੇਲੀਆ ਵਿੱਚ ਬਣਾਏ, ਉਗਾਏ ਜਾਂ ਪੈਦਾ ਨਹੀਂ ਕੀਤੇ ਜਾਂਦੇ ਹਨ ਇਸ ਲਈ ਉਹ ਖਾਣੇ ਦੇ ਲੇਬਲਾਂ ਤੇ ਕੰਗਾਰੂ ਦੇ ਚਿੰਨ੍ਹ ਨੂੰ ਦਿਖਾਉਣ ਦੇ ਯੋਗ ਨਹੀਂ ਹਨ।

ਕਿਹੜੇ ਖਾਣੇ ਪ੍ਰਭਾਵਿਤ ਹੋਏ ਹਨ?

ਜਾਣਕਾਰੀ ਮਾਪਦੰਡ ਲਈ ਆਸਟ੍ਰੇਲੀਆ ਵਿੱਚ ਰਿਟੇਲ ਵਿਕਰੀ ਲਈ ਉਚਿਤ ਜ਼ਿਆਦਾਤਰ ਖਾਣੇ ਤੇ ਮੂਲ ਦੇਸ਼ ਦਾ ਲੇਬਲ ਹੋਣਾ ਚਾਹੀਦਾ ਹੈ। ਜਾਣਕਾਰੀ ਮਾਪਦੰਡ ਨਿਮਨਲਿਖਤ ਤੇ ਲਾਗੂ ਹੁੰਦੇ ਹਨ:

 • ਆਸਟ੍ਰੇਲੀਆ ਵਿੱਚ ਰਿਟੇਲ ਵਿਕਰੀ ਲਈ ਖਾਣਾ (ਉਦਾਹਰਨ ਲਈ, ਸਟੋਰ ਜਾਂ ਮਾਰਕਿਟਾਂ ਵਿੱਚ ਜਾਂ ਵਿਕਰੀ ਮਸ਼ੀਨਾਂ ਤੋਂ ਜਨਤਾ ਨੂੰ ਵੇਚਣ ਲਈ ਖਾਣਾ)
 • ਥੋਕ ਵਿਕ੍ਰੇਤਾਵਾਂ ਦੁਆਰਾ ਵੇਚਿਆ ਜਾਣਾ ਵਾਲਾ ਪੈਕ ਕੀਤਾ ਖਾਣਾ
 • ਬਹੁਤ ਸਾਰੇ ਅਣਪੈਕ ਖਾਣੇ।

ਆਯਾਤ ਕੀਤੇ ਖਾਣਿਆਂ ਤੇ ਮੂਲ ਦੇਸ਼ ਦਾ ਕਥਨ ਖਾਣੇ ਦੇ ਉਤਪਾਦ ਲੇਬਲ ਤੇ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਦੇ ਅੰਦਰ ਹੋਣਾ ਚਾਹੀਦਾ ਹੈ, ਜਦੋਂ ਤਕ ਖਾਣੇ ਦਾ ਉਤਪਾਦ ਗੈਰ-ਪ੍ਰਾਥਮਿਕ ਖਾਣਾ ਨਹੀਂ ਹੈ।

 • ਸੀਜ਼ਨਿੰਗ
 • ਕਨਫੈਕਸ਼ਨਰੀ, ਆਈਸਕ੍ਰੀਮ ਸਮੇਤ
 • ਬਿਸਕੁਟ ਅਤੇ ਸਕੈਨਕਸ
 • ਬੋਤਲ ਵਾਲਾ ਪਾਣੀ
 • ਸਪੋਰਟਸ ਡ੍ਰਿੰਕਸ ਅਤੇ ਸਾਫਟ ਡ੍ਰਿੰਕਸ
 • ਚਾਹ ਅਤੇ ਕੌਫੀ
 • ਅਲਕੋਹਲਿਕ ਪੇਅ ਪਦਾਰਥ।

ਬਾਕੀ ਸਾਰੇ ਖਾਣੇ ਪ੍ਰਾਥਮਿਕ ਖਾਣੇ ਹਨ ਅਤੇ ਉਨ੍ਹਾਂ ਨੇ ਨਵੇਂ ਲੇਬਲ ਲੱਗੇ ਹੋਣ ਦੀ ਲੋੜ ਹੋਵੇਗੀ।

ਇਹ ਬਦਲਾਅ ਕਦੋਂ ਤੋਂ ਲਾਗੂ ਹੋਣਗੇ?

ਜਾਣਕਾਰੀ ਮਾਪਦੰਡ 1 ਜੁਲਾਈ 2016 ਨੂੰ ਸ਼ੁਰੂ ਹੋਇਆ ਹੈ ਅਤੇ ਦੋ ਸਾਲ ਦੀ ਪਰਿਵਰਤਨ ਅਵਧੀ ਹੈ। ਪਰਿਵਰਤਨ ਅਵਧੀ ਦੇ ਦੌਰਾਨ ਕਾਰੋਬਾਰ:

 • ਆਸਟ੍ਰੇਲੀਆ ਨਿਊਜ਼ੀਲੈਂਡ ਫੂਡ ਸਟੈਂਡਰਡਸ ਕੋਡ (ਫੂਡ ਸਟੈਂਡਰਡ ਕੋਡ) ਵਿੱਚ ਤੈਅ ਕੀਤੀਆਂ ਮੌਜੂਦਾ ਲੋੜਾਂ ਅਨੁਸਾਰ ਉਤਪਾਦਾਂ ਤੇ ਲੇਬਲ ਲਗਾਉਣੇ ਜਾਰੀ ਰੱਖ ਸਕਦੇ ਹਨ, ਜਾਂ
 • ਜਾਣਕਾਰੀ ਮਾਪਦੰਡ ਦੀਆਂ ਨਵੀਆਂ ਲੇਬਲਿੰਗ ਲੋੜਾਂ ਨੂੰ ਅਪਣਾ ਸਕਦੇ ਹਨ।

1 ਜੁਲਾਈ 2018 ਤੋਂ, ਖਾਣੇ ਤੇ ਜਾਣਕਾਰੀ ਮਾਪਦੰਡ ਦੀਆਂ ਲੋੜਾਂ ਅਨੁਸਾਰ ਲੇਬਲ ਕਰਨਾ ਲਾਜ਼ਮੀ ਹੋਵੇਗਾ ਜਾਂ ਜ਼ੁਰਮਾਨੇ ਲੱਗਣਗੇ। ਪਰ, ਸਟਾਕ ਇਨ ਟ੍ਰੇਡ ( ਉਹ ਖਾਣੇ ਦੇ ਉਤਪਾਦ ਜੋ 30 ਜੂਨ 2018 ਨੂੰ ਜਾਂ ਇਸ ਤੋਂ ਪਹਿਲਾਂ ਫੂਡ ਸਟੈਂਡਰਡਸ ਕੋਡ ਅਨੁਸਾਰ ਪੈਕ ਅਤੇ ਲੇਬਲ ਕੀਤੇ ਗਏ ਹਨ) ਅਜੇ ਵੀ ਨਵੇਂ ਲੇਬਲਾਂ ਤੋਂ ਬਿਨਾਂ ਵੇਚਿਆ ਜਾ ਸਕਦਾ ਹੈ।

ਕੀ ਮੈਂ ਆਪਣੇ ਆਯਾਤ ਕੀਤੇ ਖਾਣਿਆਂ ਤੇ ਲੇਬਲਿੰਗ ਨੂੰ ਇਨ੍ਹਾਂ ਦੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਬਦਲ ਸਕਦਾ ਹਾਂ?

ਹਾਂ। ਤੁਸੀਂ ਇਹ ਸੁਨਿਸ਼ਚਿਤ ਕਰਨ ਲਈ ਖਾਣੇ ਦੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਲੇਬਲਾਂ ਨੂੰ ਬਦਲ ਸਕਦੇ ਹੋ ਕਿ ਇਹ ਜਾਣਕਾਰੀ ਮਾਪਦੰਡ ਦੀ ਪਾਲਣਾ ਕਰਨ।

ਆਯਾਤ ਕੀਤੇ ਖਾਣਿਆਂ ਲਈ ਲੇਬਲ ਕਿਸ ਤਰ੍ਹਾਂ ਨਜ਼ਰ ਆਉਣਾ ਚਾਹੀਦਾ ਹੈ?

ਉਹ ਖਾਣੇ ਜੋ ਆਸਟ੍ਰੇਲੀਆ ਵਿੱਚ ਬਣਾਏ, ਉਗਾਏ, ਪੈਦਾ ਜਾਂ ਪੈਕ ਨਹੀਂ ਕੀਤੇ ਜਾਂਦੇ ਹਨ ਨੂੰ ਆਯਾਤ ਕੀਤੇ ਖਾਣੇ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਜਣਕਾਰੀ ਮਾਪਦੰਡ ਅਧੀਨ, ਆਯਾਤ ਕੀਤੇ ਪ੍ਰਾਥਮਿਕ ਖਾਣੇ ਤੇ ਮੂਲ ਦੇਸ਼ ਦਾ ਕਥਨ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਦੇ ਅੰਦਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਕੰਗਾਰੂ ਦੇ ਚਿੰਨ੍ਹ ਨੂੰ ਵਰਤਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਕਿਉਂਕਿ ਉਤਪਾਦ ਆਸਟ੍ਰੇਲੀਆ ਮੂਲ ਦਾ ਨਹੀਂ ਹੁੰਦਾ ਹੈ। ਗੈਰ-ਪ੍ਰਾਥਮਿਕ ਖਾਣਿਆਂ ਲਈ ਲੇਬਲਿੰਗ ਜ਼ਰੂਰਤਾਂ ਨਹੀਂ ਬਦਲੀਆਂ ਹਨ।

ਵਰਤਣ ਲਈ ਕਿਹੜਾ ਲੇਬਲ ਸਹੀ ਹੈ?

ਤੁਹਾਨੂੰ ਇਹ ਸਮਝਾਉਣ ਵਿੱਚ ਮਦਦ ਕਰਨ ਲਈ ਹੇਠਾਂ ਕੁਝ ਉਦਾਹਰਨਾਂ ਦਿੱਤੀਆਂ ਹਨ ਕਿ ਆਪਣੇ ਆਯਾਤ ਕੀਤੇ ‘ਪ੍ਰਾਥਮਿਕ ਖਾਣੇ’ ਦੇ ਉਤਪਾਦ ਨੂੰ ਸਹੀ ਢੰਗ ਨਾਲ ਕਿਵੇਂ ਲੇਬਲ ਕਰਨਾ ਹੈ।

Sample label showing the text Produced in Canada.
(ਕੈਨੇਡਾ ਵਿੱਚ ਬਣਾਇਆ)

Sample label showing the text Product of China.
(ਚੀਨ ਵਿੱਚ ਬਣਾਇਆ)

ਜੇ ਆਯਾਤ ਕੀਤਾ ਖਾਣਾ, ਇੱਕ ਦੇਸ਼ ਵਿੱਚ ਬਣਾਇਆ, ਪੈਦਾ ਕੀਤਾ ਜਾਂ ਉਗਾਇਆ ਗਿਆ ਹੈ, ਤਾਂ ਲੇਬਲ ਤੇ ਇਸ ਤਰ੍ਹਾਂ ਦੇ ਕਥਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

Sample label showing the text Packed in Brazil from imported ingredients.
(ਆਯਾਤ ਕੀਤੀਆਂ ਸਮੱਗਰੀਆਂ ਤੋਂ ਬ੍ਰਾਜ਼ੀਲ ਵਿੱਚ ਪੈਕ ਕੀਤਾ)

Sample label showing the text Packed in Brazil with nuts from the USA, Canada and Brazil.
(ਬਹੁਤ ਸਾਰੇ ਮੂਲ ਦੇਸ਼ਾਂ ਤੋਂ ਬ੍ਰਾਜ਼ੀਲ ਵਿੱਚ ਪੈਕ ਕੀਤਾ)

Sample label showing the text Packed in Brazil from multiple origins.

(USA, ਕੈਨੇਡਾ ਅਤੇ ਬ੍ਰਾਜ਼ੀਲ ਤੋਂ ਗਿਰੀਆਂ ਦੇ ਨਾਲ ਬ੍ਰਾਜ਼ੀਲ ਵਿੱਚ ਪੈਕ ਕੀਤਾ)

‘ਵਿੱਚ ਪੈਕ’ ਕਥਨ ਦੀ ਤਾਂ ਲੋੜ ਹੁੰਦੀ ਹੈ ਜੇ ਖਾਣਾ ਇੱਕੋ ਵਿਦੇਸ਼ੀ ਦੇਸ਼ ਵਿੱਚ ਬਣਾਇਆ, ਪੈਦਾ ਕੀਤਾ ਜਾਂ ਉਗਾਇਆ ਨਹੀਂ ਗਿਆ ਹੈ।

ਇਸ ਮਾਮਲੇ ਵਿੱਚ ਲੇਬਲ ਤੇ ਇਹ ਦਿਖਾਉਣਾ ਲਾਜ਼ਮੀ ਹੈ ਕਿ ਖਾਣਾ ਬਹੁਤ ਸਾਰੇ ਮੂਲ ਦੇਸ਼ਾਂ ਤੋਂ ਆਇਆ ਹੈ ਜਾਂ ਇਸ ਵਿੱਚ ਆਯਾਤ ਕੀਤੀਆਂ ਸਮੱਗਰੀਆਂ ਹਨ।

Sample label showing the text Made in USA.
(USA ਵਿੱਚ ਬਣਾਇਆ)

ਜੇ ਆਯਾਤ ਕੀਤੇ ਖਾਣੇ ਲਈ ਸਮੱਗਰੀਆਂ ਵਿਭਿੰਨ ਦੇਸ਼ਾਂ ਤੋਂ ਲਿਆਈਆਂ ਗਈਆਂ ਹਨ ਅਤੇ ਉਚਿਤ ਰੂਪ ਵਿੱਚ ਕਿਸੇ ਹੋਰ ਵਿੱਚ ਬਦਲ ਦਿੱਤੀਆਂ ਗਈਆਂ ਹਨ, ਤਾਂ ‘ਵਿੱਚ ਬਣਾਇਆ’ ਕਥਨ ਵਰਤਣਾ ਚਾਹੀਦਾ ਹੈ।
ਉਦਾਹਰਨ ਲਈ, ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਤੋਂ ਕੱਚੇ ਮਾਲ ਨੂੰ ਇੱਕ ਪੈਕ ਕੀਤਾ ਕੇਕ ਬਣਾਉਣ ਲਈ ਅਮਰੀਕਾ ਦੀ ਫੈਕਟਰੀ ਵਿੱਚ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਰਿਟੇਲ ਵਿਕਰੀ ਲਈ ਆਸਟ੍ਰੇਲੀਆ ਵਿੱਚ ਆਯਾਤ ਕੀਤਾ ਜਾਂਦਾ ਹੈ। ਇਸ ਹਾਲਤ ਵਿੱਚ, ਉਚਿਤ ਟੈਕਸਟ ਕਥਨ ‘USA ਵਿੱਚ ਬਣਾਇਆ’ ਹੋਵੇਗਾ।

ਮੈਂ ਕਿਸ ਲੇਬਲ ਦੀ ਵਰਤੋਂ ਕਰਾਂ ਜੇ ਆਯਾਤ ਕੀਤੇ ਖਾਣੇ ਵਿੱਚ ਆਸਟ੍ਰੇਲੀਨ ਸਮੱਗਰੀਆਂ ਹਨ?

ਜੇ ਆਸਟ੍ਰੇਲੀਆ ਵਿੱਚ ਆਯਾਤ ਕੀਤੇ ਖਾਣੇ ਵਿੱਚ ਕੁਝ ਆਸਟ੍ਰੇਲੀਅਨ ਸਮੱਗਰੀਆਂ ਹਨ, ਤਾਂ ਵੀ ਇਸ ਤੇ ਸਾਫ ਤੌਰ ਤੇ ਪਰਿਭਾਸ਼ਿਤ ਬਾਕਸ ਵਿੱਚ ਖਾਣੇ ਦੇ ਮੂਲ ਦੇਸ਼ ਨੂੰ ਦਿਖਾਉਂਦਾ ਆਵਸ਼ਕ ਕਥਨ ਹੋਣਾ ਲਾਜ਼ਮੀ ਹੈ। ਇੱਕ ਵਿਕਲਪ ਵਜੋਂ, ਤੁਸੀਂ ਖਾਣੇ ਵਿੱਚ ਆਸਟ੍ਰੇਲੀਅਨ ਸਮੱਗਰੀ ਦੇ ਪ੍ਰਤੀਸ਼ਤ ਦਾ ਕਥਨ ਸ਼ਾਮਲ ਕਰ ਸਕਦੇ ਹੋ।

ਉਦਾਹਰਨ:

ਆਸਟ੍ਰੇਲੀਅਨ ਚੈਰੀ ਅਤੇ ਹੋਰ ਸਮੱਗਰੀਆਂ ਤੋਂ ਫਲਾਂ ਦਾ ਜੈਮ ਨਿਊਜ਼ੀਲੈਂਡ ਵਿੱਚ ਬਣਿਆ ਹੈ। ਸਾਰੀਆਂ ਚੈਰੀਆਂ ਆਸਟ੍ਰੇਲੀਅਨ ਹਨ ਅਤੇ ਉਤਪਾਦ ਦਾ 73% ਹਨ। ਮੂਲ ਦੇਸ਼ ਦਾ ਕਥਨ ਜਾਂ ਦੋ ਭਾਗਾਂ ਦਾ ਮਿਆਰਕ ਮਾਰਕ ਲੇਬਲ ਦੋਵੇਂ ਸਵੀਕਾਰਯੋਗ ਹੋਣਗੇ।

ਆਵਸ਼ਕ ਵਿਆਖਿਆਤਮਿਕ ਟੈਕਸਟ

Sample label showing the text Made in New Zealand.

(ਨਿਊਜ਼ੀਲੈਂਡ ਵਿੱਚ ਬਣਿਆ)

ਇਖਤਿਆਰੀ ਟੈਕਸਟ

Sample label showing a monochrome bar chart and the text Made in New Zealand from at least 73% Australian ingredients.

(ਘੱਟੋ-ਘੱਟ 73% ਆਸਟ੍ਰੇਲੀਨ ਸਮੱਗਰੀਆਂ ਤੋਂ ਨਿਊਜ਼ੀਲੈਂਡ ਵਿੱਚ ਬਣਿਆ)

ਜੇ ਇਨਗੋਇੰਗ ਭਾਰ ਰਾਹੀਂ 10% ਤੋਂ ਘੱਟ ਸਮੱਗਰੀਆਂ ਆਸਟ੍ਰੇਲੀਅਨ ਹਨ – ਤਾਂ ਵਿਆਖਿਆਤਮਿਕ ਟੈਕਸਟ ‘ਘੱਟੋ-ਘੱਟ’ ਆਸਟ੍ਰੇਲੀਅਨ ਸਮੱਗਰੀਆਂ ਦੀ ਨਿਊਨਤਮ ਪ੍ਰਤੀਸ਼ਤ  ਦੀ ਬਜਾਏ ਇਹ ਦੱਸ ਸਕਦਾ ਹੈ ਕਿ ਖਾਣਾ 10 ਪ੍ਰਤੀਸ਼ਤ ਤੋਂ ਘੱਟ ਆਸਟ੍ਰੇਲੀਅਨ ਸਮੱਗਰੀਆਂ ਤੋਂ ਬਣਿਆ ਜਾਂ ਪੈਕ ਹੋਇਆ ਹੈ।

ਉਦਾਹਰਨ:
Sample label showing a monochrome bar chart and the text Packed in Australia from less than 10% Australian ingredients.
(10% ਤੋਂ ਘੱਟ ਆਸਟ੍ਰੇਲੀਅਨ ਸਮੱਗਰੀਆਂ ਤੋਂ ਪੈਕ ਹੋਇਆ ਹੈ)

ਤੁਸੀਂ ਵਿਕਲਪ ਵਜੋਂ ਕਿਸੇ ਵਿਸ਼ੇਸ਼ ਸਮੱਗਰੀ ਦੇ ਮੂਲ ਦੇਸ਼ ਨੂੰ ਵੀ ਆਪਣੇ ਵਿਆਖਿਆਤਮਿਕ ਟੈਕਸਟ ਵਿੱਚ ਉਜਾਗਰ ਕਰ ਸਕਦੇ ਹੋ।

ਕੀ ਨਵਾਂ ਜਾਣਕਾਰੀ ਮਾਪਦੰਡ ਮੇਰੇ ਉਤਪਾਦ ਦੇ ਮੁੱਲ ਦੇ ਸ਼ੀਰਸ਼ਕ (tariff heading) ਨੂੰ ਪ੍ਰਭਾਵਿਤ ਕਰੇਗਾ?

ਜਾਣਕਾਰੀ ਮਾਪਦੰਡ ਮੁੱਲ ਦੇ ਸ਼ੀਰਸ਼ਕ (tariff heading) ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।

ਮੈਂ ਹੋਰ ਜਾਣਕਾਰੀ ਕਿਥੋਂ ਪ੍ਰਾਪਤ ਕਰਾਂ?

ਹੋਰ ਜਾਣਕਾਰੀ ਲਈ, business.gov.au ਨੂੰ 13 28 46 ਤੇ ਕਾਲ ਕਰੋ, ਜਾਂ business.gov.au/foodlabels ਤੇ ਜਾਓ

Download a copy

Frequently asked questions for importers - Punjabi

Thanks for your feedback. If you have any ideas on how we can improve, we'd love to hear them.

Please provide your comments in the feedback form.

You might also be interested in